Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਰਾਸ਼ਟਰੀ

ਕਿਵੇਂ ਕਰੀਏ ਬਲੈਕ ਫੰਗਸ ਦੀ ਪਛਾਣ, ਜਾਣੋ 

May 22, 2021 06:14 PM

ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਬਲੈਕ ਫੰਗਸ ਦਾ ਖਤਰਾ ਵੀ ਵਧਦਾ ਜਾ ਰਿਹਾ ਹੈ। ਇਸ ਦੌਰਾਨ ਏਮਜ਼ ਦਿੱਲੀ ਦੇ RP Center for Ophthalmic Studies ਨੇ ਕੋਵਿਡ ਵਾਰਡ ਵਿਚ ਮਿਊਕੋਰਮਾਇਕੋਸਿਸ ਯਾਨੀ ਬਲੈਕ ਫੰਗਸ ਦਾ ਜਲਦ ਪਤਾ ਲਗਾਉਣ ਅਤੇ ਉਸ ਦੀ ਰੋਕਥਾਮ ਲਈ ਨਿਰਦੇਸ਼ ਜਾਰੀ ਕਤੇ ਹਨ।
ਇਸ ਵਿਚ ਸਾਰੇ ਮਰੀਜ਼ਾਂ ਵਿਚ ਬਲੈਕ ਫੰਗਸ ਦੀ ਸ਼ੁਰੂਆਤੀ ਜਾਂਚ ਕਰਨ ਲਈ ਕਿਹਾ ਗਿਆ ਹੈ। ਡਾਕਟਰਾਂ ਅਨੁਸਾਰ ਮਿਊਕੋਰਮਾਇਕੋਸਿਸ ਦੇ ਮਾਮਲੇ ਉਹਨਾਂ ਕੋਰੋਨਾ ਮਰੀਜ਼ਾਂ ਵਿਚ ਦੇਖੇ ਜਾ ਰਹੇ ਹਨ, ਜਿਨ੍ਹਾਂ ਨੂੰ ਸਟੀਰਾਇਡ ਦਿੱਤਾ ਗਿਆ ਸੀ ਜਾਂ ਜੋ ਸ਼ੂਗਰ ਦੇ ਮਰੀਜ਼ ਹੋਣ।

ਕੀ ਹੈ ਬਲੈਕ ਫੰਗਸ?

ਮੈਡੀਕਲ ਭਾਸ਼ਾ ਵਿਚ ਇਹ ਮਿਊਕੋਰਮਾਇਕੋਸਿਸ ਇਕ ਤਰ੍ਹਾਂ ਦੀ ਫੰਗਲ ਇਨਫੈਕਸ਼ਨ ਹੈ। ਜਿਸ ਨੂੰ 'ਬਲੈਕ ਫੰਗਲ' ਦਾ ਨਾਂ ਦਿੱਤਾ ਗਿਆ ਹੈ। ਇਹ ਇਨਫੈਕਸ਼ਨ ਸਿੱਧਾ ਫੇਫੜਿਆਂ, ਦਿਮਾਗ ਅਤੇ ਚਮੜ੍ਹੀ 'ਤੇ ਅਸਰ ਕਰਦੀ ਹੈ। ਡਰਾਉਣ ਵਾਲੀ ਗੱਲ ਇਹ ਵੀ ਹੈ ਕਿ ਇਸ ਇਨਫੈਕਸ਼ਨ ਨਾਲ ਲੋਕਾਂ ਦੀ ਅੱਖਾਂ ਦੀ ਰੌਸ਼ਨੀ ਤੱਕ ਜਾ ਰਹੀ ਹੈ।  ਇਨਫੈਕਸ਼ਨ ਜ਼ਿਆਦਾ ਵਧਣ ਨਾਲ ਮਰੀਜ਼ਾਂ ਦੇ ਜਬਾੜੇ ਅਤੇ ਨੱਕ ਦੀ ਹੱਡੀ ਗਲ ਜਾਣ ਦਾ ਖਤਰਾ ਵਧ ਜਾਂਦਾ  ਹੈ।

ਨੀਤੀ ਆਯੋਗ ਦੇ ਮੈਂਬਰ ਵੀ. ਕੇ. ਪਾਲ ਨੇ ਦੱਸਿਆ ਕਿ ਮਿਊਕੋਰਮਾਇਕੋਸਿਸ 'ਮਿਊਕਾਰ' ਨਾਂ ਦਾ ਫੰਗਲ ਹੁੰਦਾ ਹੈ ਜਿਹੜਾ ਕਿ ਸਰੀਰ ਦੀਆਂ ਗੀਲੀਆਂ ਪਰਤਾਂ 'ਤੇ ਪਾਇਆ ਜਾਂਦਾ ਹੈ ਜਦ ਇਕ ਕੋਰੋਨਾ ਮਰੀਜ਼ ਨੂੰ ਆਕਸੀਜਨ ਸਪੋਰਟ 'ਤੇ ਰੱਖਿਆ ਜਾਂਦਾ ਹੈ। ਜਿਸ ਵਿਚ ਪਾਣੀ ਦੇ ਨਾਲ ਹਿਊਮੀਡਿਫਾਇਰ ਹੁੰਦਾ ਹੈ ਤਾਂ ਇਸ ਨਾਲ ਉਸ ਮਰੀਜ਼ ਵਿਚ ਫੰਗਲ ਇਨਫਕੈਸ਼ਨ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।

ਕਿਹੜੇ ਮਰੀਜ਼ਾਂ ਨੂੰ ਬਲੈਕ ਫੰਗਸ ਦਾ ਜ਼ਿਆਦਾ ਖਤਰਾ

-       ਜਿਨ੍ਹਾਂ ਮਰੀਜ਼ਾਂ ਦਾ ਡਾਈਬਟੀਜ਼ ਦਾ ਪੱਧਰ ਕੰਟਰੋਲ ਨਾ ਹੋਵੇ

-       ਜਿਨ੍ਹਾਂ ਮਰੀਜ਼ਾਂ ਨੂੰ ਕੋਵਿਡ ਦੌਰਾਨ ਸਟੀਰਾਈਡ ਦਵਾਈ ਦਿੱਤੀ ਗਈ ਹੋਵੇ।

-       ਜੋ ਮਰੀਜ਼ ਕੈਂਸਰ ਤੋਂ ਪੀੜਤ ਹੋਣ

-       ਗੰਭੀਰ ਕੋਰੋਨਾ ਮਰੀਜ਼

-       ਅਜਿਹੇ ਮਰੀਜ਼ ਜੋ ਆਕਸੀਜਨ ਜਾਂ ਵੈਂਟੀਲੇਟਰ ’ਤੇ ਹੋਣ

-       ਜਿਨ੍ਹਾਂ ਨੂੰ immunosuppressant ਦਵਾਈ ਦਿੱਤੀ ਗਈ ਹੋਵੇ।

ਬਲੈਕ ਫੰਗਸ ਦੇ ਇਹਨਾਂ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼

ਅੱਖਾਂ ਲਾਲ ਹੋਣਾ
ਅੱਖਾਂ ਵਿਚ ਦਰਦ
ਨੱਕ ’ਚੋਂ ਖੂਨ ਆਉਣਾ

ਨੱਕ ਬੰਦ ਹੋਣਾ

ਸਿਰ ਦਰਦ

ਅੱਖਾਂ ਦੇ ਆਸ-ਪਾਸ ਸੋਜ

ਮੂੰਹ ਸੁੰਨ ਹੋ ਜਾਣਾ

ਮੂੰਹ ਖੋਲ੍ਹਣ ਵਿਚ ਪਰੇਸ਼ਾਨੀ ਆਉਣਾ

ਡਾਕਟਰਾਂ ਨੇ ਸਲਾਹ ਦਿੱਤੀ ਹੈ ਕਿ ਬਲੈਕ ਫੰਗਸ ਦੇ ਲੱਛਣ ਦਿਖਣ ’ਤੇ ਤੁਰੰਤ ਈਐਨਟੀ ਡਾਕਟਰ ਜਾਂ ਅੱਖਾਂ ਦੇ ਡਾਕਟਰ ਦੀ ਸਲਾਹ ਲਓ। ਬਿਨ੍ਹਾਂ ਡਾਕਟਰੀ ਸਲਾਹ ਦੇ ਐਂਟੀਬਾਇਓਟਿਕ ਜਾਂ ਐਂਟੀ ਫੰਗਲ ਦਵਾਈ ਨਾ ਲਓ।

 

Have something to say? Post your comment

Subscribe